ਗੁਰਦੁਆਰਾ ਵਿਚਾਰਾ

    ਕੱਲ ਇਕ ਸਮਾਜਕ ਫੰਕਸ਼ਨ ਵਿਚ ਭਾਗ ਲੈਣ ਬੇ-ਏਰੀਆ ਦੇ ਇਕ ਵੱਡੇ ਗੁਰਦੁਆਰੇ ਗਿਆ। ਉੱਥੋਂ ਦੇ ਸੇਵਾਦਾਰਾਂ ਦਾ ਵਰਤਾਓ ਦੇਖ ਕੇ ਇਕ ਤੋਂ ਬਾਦ ਇਕ ਹੈਰਾਨੀ ਹੋਈ। ਬਾਣੀ ਤੇ ਗਿਆਨ ਧਿਆਨ ਨਾਲੋਂ ਇਹ ਇੰਨਾਂ ਟੁਟ ਗਏ ਲਗਦੇ ਹਨ ਕਿ ਇਹਨਾਂ ਗੁਰੂ ਘਰ ਆਈ ਸੰਗਤ ਨੂੰ ਗੁਰੂ-ਰੂਪ ਤਾਂ ਸਮਝਣਾ ਕੀ, ਉਸ ਨੂੰ ਸਾਧਾਰਨ ਬੰਦਾ ਵੀ ਨਹੀਂ ਸਮਝਦੇ। ਪਹਿਲਾਂ ਮੱਥਾ ਟੇਕ ਕੇ ਪ੍ਰਸ਼ਾਦ ਲੈਣ ਗਿਆ ਤਾਂ ਪ੍ਰਸ਼ਾਦ ਵੰਡਣ ਵਾਲਾ ਭਾਈ ਨੰਗੇ ਹੱਥੀ ਹੀ ਮੁੱਠੀ ਵਿਚ ਕੜਾਹ ਪ੍ਰਸਾਦ ਦਾ ਪੇੜਾ ਜਿਹਾ ਵੱਟ ਕੇ ਮੇਰੇ ਹੱਥਾਂ ਤੇ ਰੱਖਣ ਦੀ ਕੋਸ਼ਿਸ਼ ਕਰੇ। ਮੈਂ ਇਹ ਹਾਈਜ਼ੀਨ-ਰਹਿਤ ਵਤੀਰਾ ਦੇਖ

ਇਕ ਬੇਤੁਕੀ ਪੋਸਟ ਦਾ ਜਵਾਬ

 

    ਕੱਲ ਇਕ ਫੇਸਬੁਕ ਪੋਸਟ ਦੇ ਸਬੰਧ ਵਿਚ ਕਿਸੇ ਗਿਆਨੀ ਜੀ ਦੀ ਇਹ ਕੁਮੈਂਟ ਪੜ੍ਹੀ। "ਹਾਂ ਸਾਰੀਆਂ ਦਲੀਲਾਂ ਤੇ ਕਾਮਰੇਡ ਜੋ ਸਾਂਭੀ ਬੈਠੇ ਹਨ…। ਸਿੱਖਾਂ ਚ ਭਰਮ ਭੁਲੇਖੇ ਕਿਵੇਂ ਪਾਉਣੇ ਤੇ ਸਿੱਖ ਦੀ ਸ਼ਰਧਾ ਕਿਵੇਂ ਤੋੜਨੀ ਹੈ, ਸਭ ਦਲੀਲ਼ਾਂ ਸਾਂਭੀ ਬੈਠੇ ਨੇ ਕਾਮਰੇਡ ਲਾਣਾ... ਇਨਾਂ ਵਿਚੋਂ ਇਨਾਂ ਦੀ ਕੋਈ ਇਕ ਦੇਣ ਦੱਸ ਦਿਓ। ਕੋਈ ਇਕ ਕਾਮਰੇਡ ਦੱਸ ਦਿਓ ਜਿਸ ਨੇ ਕਿਸੇ ਭੁੱਖੇ ਦੇ ਮੂੰਹ ਬੁਰਕੀ ਪਾਈ ਹੋਵੇ।" ਅੱਜ ਇਸੇ ਬਾਰੇ ਲਿਖਣ ਨੂੰ ਮਨ ਕੀਤਾ।

    "ਗਿਆਨੀ ਜੀ ਕਿਰਪਾ ਕਰ ਕੇ ਕਦੇ ਵਕਤ ਕੱਢੋ ਤੇ ਕਾਮਰੇਡ ਦੀ ਪ੍ਰੀਭਾਸ਼ਾ ਦੱਸੋ।